ਗੈਂਗ ਜ਼ਿੰਦਗੀ ਕੀ ਹੈ?
ਇਸ ਦੁਨੀਆ ਵਿਚ ਦੀ ਲੰਘੇ ਇਕ ਜਾਣੇ ਵਜੋਂ, ਮੈਂ ਤੁਹਾਨੂੰ ਆਪਣੇ ਤਜਰਬੇ ਤੋਂ ਇਹ ਦੱਸ ਸਕਦਾ ਹਾਂ ਕਿ ਦੌਲਤ, ਸ਼ੌਹਰਤ, ਸਕਿਉਰਟੀ ਅਤੇ ਚੀਜ਼ਾਂ ਨਹੀਂ ਹਨ ਜਿਹੜੀਆਂ ਗੈਂਗ ਜ਼ਿੰਦਗੀ ਨੇ ਮੈਨੂੰ ਦਿਖਾਈਆਂ।
ਗੈਂਗ ਜ਼ਿੰਦਗੀ ਨੇ ਮੈਨੂੰ ਕੈਦ ਦਾ ਗੰਦ ਅਤੇ ਉਹ ਡਰ ਅਤੇ ਅਲਹਿਦਗੀ ਦਿਖਾਏ ਜਿਹੜੇ ਇਨ੍ਹਾਂ ਕੰਧਾਂ ਦੇ ਅੰਦਰ ਮੌਜੂਦ ਹਨ। ਇਸ ਨੇ ਮੈਨੂੰ ਸਹੀ ਨਾਉਮੀਦੀ ਦਿਖਾਈ ਅਤੇ ਮੈਨੂੰ ਅਜਿਹੀਆਂ ਚੋਣਾਂ ਕਰਨ ਲਈ ਮਜ਼ਬੂਰ ਕੀਤਾ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਅਤੇ ਮੇਰੇ ਆਲੇ ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਭਿਅੰਕਰ ਸਿੱਟੇ ਕੱਢੇ ਹਨ।
ਗੈਂਗ ਜ਼ਿੰਦਗੀ ਨੇ ਮੈਨੂੰ ਇਹ ਦਿਖਾਇਆ ਕਿ ਮਰੇ ਦੋਸਤਾਂ ਨੂੰ ਕਿਵੇਂ ਦਫਨਾਉਣਾ ਹੈ। ਵਿਧਵਾਵਾਂ ਨੂੰ ਕਿਵੇਂ ਫੜਨਾ ਹੈ ਜਦੋਂ ਉਹ ਆਪਣੇ ਪਤੀਆਂ ਲਈ ਰੋਂਦੀਆਂ ਹਨ ਅਤੇ ਇਸ ਨੇ ਮੈਨੂੰ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਦੇਖਣ ਲਈ ਮਜ਼ਬੂਰ ਕੀਤਾ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਅਤੇ ਜਿਹੜੇ ਉਤਸ਼ਾਹ ਵਾਲੇ ਜਵਾਨ ਮਰਦ, ਆਸ਼ਾਵਾਂ ਨਾਲ ਭਰਪੂਰ ਜ਼ਿੰਦਗੀ ਤੋਂ ਤੁਰ ਕੇ....ਨਸ਼ਿਆਂ ਦੇ ਆਦੀ ਹੋ ਗਏ, ਨਿਰਾਸ ਅਤੇ ਜਿਨ੍ਹਾਂ ਦੀਆਂ ਚੋਣਾਂ ਮੁੱਕ ਗਈਆਂ।
ਇਹ ਗੈਂਗ ਲਾਈਫ ਬਾਰੇ ਅਸਲ ਸੱਚਾਈ ਹੈ.
ਇਹ ਗੈਂਗ ਜ਼ਿੰਦਗੀ ਦੀ ਅਸਲੀ ਸਚਾਈ ਹੈ। ਇਹ ਤੁਹਾਡੇ ਤੋਂ ਮਨੁੱਖਤਾ ਅਤੇ ਸਾਊਪੁਣਾ ਚੁਰਾ ਲੈਂਦੀ ਹੈ ਅਤੇ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਮਾਨਸਿਕ ਪੀੜ ਵੱਲ ਧਕੇਲ ਦਿੰਦੀ ਹੈ, ਜਿਨ੍ਹਾਂ ਨੂੰ ਹਰ ਰੋਜ਼ ਤੁਹਾਡੇ ਅਸਲੀ ਜ਼ਿੰਦਗੀ ਤੋਂ ਹੋਰ ਦੂਰ ਤਿਲਕਦੇ ਜਾਣ ਨੂੰ ਦੇਖਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਹ ਇਕ ਅਜਿਹੀ ਰਹਿਣੀ-ਬਹਿਣੀ ਹੈ ਜਿਹੜੀ ਤੁਹਾਨੂੰ ਖਾ ਜਾਂਦੀ ਹੈ ਅਤੇ ਕੁਝ ਦਿੰਦੀ ਨਹੀਂ ਸਗੋਂ ਤੁਹਾਡੇ ਤੋਂ ਉਦੋਂ ਤੱਕ ਲੈਂਦੀ ਜਾਂਦੀ ਹੈ ਜਦ ਤੱਕ ਤੁਸੀਂ ਇਕ ਪਿੰਜਰ ਨਹੀਂ ਬਣ ਜਾਂਦੇ। ਅਤੇ ਇਹ ਵੀ ਤਾਂ ਜੇ ਤੁਹਾਨੂੰ ਇਸ ਦੌਰਾਨ ਖਤਮ ਨਹੀਂ ਕਰ ਦਿੰਦੀ।
ਇਹ ਇਕ ਅਜਿਹੀ ਸਮੱਸਿਆ ਹੈ ਜਿਹੜੀ ਸਾਡੀਆਂ ਸਮਾਜਿਕ ਹੱਦਾਂ ਨੂੰ ਟੱਪ ਜਾਂਦੀ ਹੈ। ਗੈਂਗ ਜ਼ਿੰਦਗੀ ਇਹ ਫਰਕ ਨਹੀਂ ਕਰਦੀ ਕਿ ਕੀ ਤੁਸੀਂ ਅਮੀਰ ਹੋ, ਗਰੀਬ ਹੋ, ਚਿੱਟੋ ਹੋ, ਭੂਰੇ ਹੋ ਜਾਂ ਵਿਚਕਾਰ ਕਿਸੇ ਵੀ ਹੋਰ ਰੰਗ ਦੇ ਹੋ, ਹਰ ਕੋਈ ਜ਼ਾਲਮ ਵਜੋਂ ਜਾਂ ਇਕ ਬੇਕਸੂਰ ਦੇਖਣ ਵਾਲੇ ਵਜੋਂ ਇਸ ਰਹਿਣੀ-ਬਹਿਣੀ ਦਾ ਸ਼ਿਕਾਰ ਬਣ ਸਕਦਾ ਹੈ।
ਹਰ ਕੋਈ ਮਦਦ ਵੀ ਲੈ ਸਕਦਾ ਹੈ।
"ਅਮੈਰੇਕਨ ਜਿਮ ਰੋਹਨ ਨੇ ਖਾਸ ਤੌਰ `ਤੇ ਕਿਹਾ ਸੀ ਕਿ “ਤੁਸੀਂ ਪੰਜ ਲੋਕਾਂ ਦੀ ਔਸਤ ਹੋ ਜਿਨ੍ਹਾਂ ਨਾਲ ਤੁਸੀਂ ਆਪਣਾ ਬਹੁਤਾ ਸਮਾਂ ਬਿਤਾਉਂਦੇ ਹੋ”।"
"ਇਹ ਦੇਖਣਾ ਔਖਾ ਨਹੀਂ ਹੈ ਕਿ ਮਾੜੇ ਗਰੁੱਪ ਨਾਲ ਜੁੜੇ ਵਿਅਕਤੀ ਫੇਲ੍ਹ ਹੋਣ ਵੱਲ ਤੇਜ਼ੀ ਨਾਲ ਜਾਂਦੇ ਰਾਹ `ਤੇ ਹਨ। ਅੱਜ ਦੀ ਦੁਨੀਆ ਵਿਚ,
ਕਿਸੇ ਟੀਨਏਜਰ ਲਈ “ਫਿਟਿੰਗ ਇਨ” ਦਾ ਸੰਕਲਪ ਹਰ ਇਕ ਚੀਜ਼ ਹੈ, ਅਤੇ ਇਸ ਕਰਕੇ ਹੀ ਮੈਂ ਇਹ ਅਕਸਰ ਦੇਖਦਾ ਹਾਂ ਕਿ ਚੰਗੇ ਬੱਚੇ ਮਾੜੀਆਂ ਹਾਲਤਾਂ ਵਿਚ ਫਸ ਜਾਂਦੇ ਹਨ। ਇਹ ਇਕ ਆਮ ਗਿਆਨ ਹੈ ਕਿ ਹਰ ਕੋਈ ਗਲਤੀਆਂ ਕਰਦਾ ਹੈ ਅਤੇ ਹਰ ਕੋਈ ਕਦੇ ਨਾ ਕਦੇ ਪੰਗੇ ਵਿਚ ਪੈ ਜਾਂਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਇਨ੍ਹਾਂ ਗਲਤੀਆਂ ਤੋਂ ਸਿੱਖਦੇ ਹਾਂ ਅਤੇ ਬਿਹਤਰ ਭਵਿੱਖ ਲਈ ਤਰੱਕੀ ਕਰਨਾ ਜਾਰੀ ਰੱਖਦੇ ਹਾਂ।"
ਮਿੱਥਾਂ ਬਨਾਮ ਅਸਲੀਅਤ
ਹੇਠਾਂ ਗੈਂਗ ਜ਼ਿੰਦਗੀ ਦੀਆਂ 5 ਆਮ ਮਿੱਥਾਂ ਅਤੇ ਅਸਲੀਅਤਾਂ ਦਿੱਤੀਆਂ ਗਈਆਂ ਹਨ ਜਿਹੜੀਆਂ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ (ਸੀ ਐੱਫ ਐੱਸ ਈ ਯੂ) ਵਲੋਂ ਦੱਸੀਆਂ ਗਈਆਂ ਹਨ।
-
ਤੁਹਾਡੇ ਕੋਲ ਬਹੁਤ ਸਾਰੇ ਦੋਸਤ ਹੋਣਗੇ ਅਤੇ ਉਹ ਇਸ ਚੀਜ਼ ਦੀ ਪ੍ਰਵਾਹ ਨਹੀਂ ਕਰਨਗੇ ਕਿ ਤੁਸੀਂ ਗੈਂਗਸਟਰ ਹੋ।
ਤੁਹਾਡੇ ਦੋਸਤ ਤੁਹਾਡੇ ਨਾਲ ਸਮਾਂ ਬਿਤਾਉਣਾ ਪਸੰਦ ਨਹੀਂ ਕਰਨਗੇ ਕਿਉਂਕਿ ਉਹ ਆਪਣੇ ਗੋਲੀ ਨਹੀਂ ਲਵਾਉਣਾ ਚਾਹੁਣਗੇ, ਗ੍ਰਿਫਤਾਰ ਨਹੀਂ ਹੋਣਾ ਚਾਹੁਣਗੇ ਜਾਂ ਪੁਲੀਸ ਵਲੋਂ ‘ਗੈਂਗ ਐਸੋਸੀਏਟ’ ਵਜੋਂ ਪਛਾਣ ਨਹੀਂ ਕਰਵਾਉਣੀ ਚਾਹੁਣਗੇ।
-
ਹਰ ਵੇਲੇ ਕੋਈ ਜਣਾ ਤੁਹਾਡੀ ਪਿੱਠ `ਤੇ ਹੋਵੇਗਾ ਅਤੇ ਤੁਹਾਡੀ ਰੱਖਿਆ ਕੀਤੀ ਜਾਵੇਗੀ।
ਗੈਂਗ ਮੈਂਬਰ ਲਾਲਚ ਦੇ ਮਾਰੇ ਹੁੰਦੇ ਹਨ ਅਤੇ ਉਹ ਸਿਰਫ ਆਪਣਾ ਸੋਚਦੇ ਹਨ। ਅਸੀਂ ਬਹੁਤ ਸਾਰੇ ਮੈਂਬਰ ਅਤੇ ਐਸੋਸੀਏਟਸ ਵਫ਼ਾਦਾਰੀਆਂ ਬਦਲਦੇ ਦੇਖੇ ਹਨ ਅਤੇ ਇਸ ਤਰ੍ਹਾਂ ਦੀਆਂ ਨਿਗੂਣੀਆਂ ਗੱਲਾਂ ਪਿੱਛੇ ਇੱਕੋ ਗੈਂਗ ਦੇ ਮੈਂਬਰਾਂ ਵਿਚਕਾਰ ਕਤਲਾਂ ਦੇ ਕੇਸ ਵੀ ਹੋਏ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਮਮੂਲੀ ਚੀਜ਼ਾਂ ਸਮਝਣਗੇ। ਗੈਂਗ ਲੀਡਰ ਸਦਾ ਵੱਡਾ ਹਿੱਸਾ ਲੈਂ ਜਾਂਦੇ ਹਨ ਅਤੇ ਜੂਨੀਅਰ ਮੈਂਬਰਾਂ ਨੂੰ ਰਹਿੰਦ-ਖੂੰਹਦ ਲਈ ਲੜਨ ਲਈ ਛੱਡ ਦਿੱਤਾ ਜਾਂਦਾ ਹੈ।
-
ਤੁਸੀਂ ਜਦੋਂ ਚਾਹੋ ਬਾਹਰ ਨਿਕਲ ਸਕਦੇ ਹੋ।
ਇਕ ਵਾਰੀ ਸ਼ਾਮਲ ਹੋ ਜਾਣ `ਤੇ ਗੈਂਗ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੈ। ਤੁਹਾਨੂੰ ਪੁਲੀਸ, ਤੁਹਾਡੇ ਪਰਿਵਾਰ ਅਤੇ ਦੋਸਤਾਂ ਅਤੇ ਹੋਰਨਾਂ ਦੀ ਮਦਦ ਦੀ ਲੋੜ ਪਵੇਗੀ। ਤੁਹਾਡੇ ਗੈਂਗ ਲੀਡਰ ਆਮ ਤੌਰ `ਤੇ ਗੈਂਗ ਪ੍ਰਤੀ ਤੁਹਾਡੀਆਂ ਦੇਣਦਾਰੀਆਂ ਹਿੰਸਾ ਦੀ ਧਮਕੀ ਨਾਲ ਇੰਨੀਆਂ ਵੱਡੀਆਂ ਬਣਾ ਦੇਣਗੇ ਕਿ ਜੇ ਤੁਸੀਂ ਇਹ ਅਦਾ ਨਹੀਂ ਕਰਦੇ ਤਾਂ ਇਹ ਛੱਡ ਕੇ ਜਾਣਾ ਅਸੰਭਵ ਬਣਾ ਦਿੰਦਾ ਹੈ। ਜੇ ਤੁਸੀਂ ਬਾਹਰ ਨਿਕਲਣ ਦੇ ਯੋਗ ਹੋ ਵੀ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਗੈਂਗ ਟਾਟੂ ਜਾਂ ਗੈਂਗ ਪ੍ਰਵੇਸ਼ ਤੋਂ ਮਿਲੇ ਕੋਈ ਦਾਗ ਜਾਂ ਨਿਸ਼ਾਨ ਮਿਟਾਉਣੇ ਪੈਣਗੇ ਜਾਂ ਢਕ ਕੇ ਰੱਖਣੇ ਪੈਣਗੇ।
-
ਭਾਵੇਂ ਤੁਸੀਂ ਜੇਲ੍ਹ ਵਿਚ ਚਲੇ ਵੀ ਜਾਂਦੇ ਹੋ, ਤੁਹਾਡੀ ਗੈਂਗ ਮੈਂਬਰਸ਼ਿਪ ਤੁਹਾਨੂੰ ਸਰੀਰਕ ਮਾਰਕੁੱਟ ਤੋਂ ਬਚਾਏਗੀ।
ਅਸਲ ਵਿਚ, ਜੇਲ੍ਹ ਵਿਚ ਤੁਹਾਡੇ ਜ਼ਿਆਦਾ ਕੁੱਟ ਪੈਣ ਦੀ ਸੰਭਾਵਨਾ ਹੋਵੇਗੀ। ਵਿਰੋਧੀ ਗੈਂਗ ਮੈਂਬਰ ਅਤੇ ਹੋਰ ਕੈਦੀ ਆਪਣੀ ਪ੍ਰਤੀਤ ਵਧਾਉਣ ਦੀ ਕੋਸ਼ਿਸ਼ ਕਰਨਗੇ ਅਤੇ ਵਧਾਉਣਗੇ, ਬਦਲਾ ਲੈਣਗੇ ਜਾਂ ਸਿਰਫ ਤੁਹਾਡੀ ਕੁੱਟਮਾਰ ਕਰਨ ਲਈ ਤੁਹਾਡੇ `ਤੇ ਹਮਲਾ ਬੋਲਣਗੇ।
-
ਤੁਸੀਂ ਜਿੱਥੇ ਵੀ ਜਾਉਗੇ ਤੁਹਾਡਾ ਆਦਰ ਹੋਵੇਗਾ ਅਤੇ ਲੋਕ ਤੁਹਾਡੇ ਤੋਂ ਡਰਨਗੇ।
ਤੁਹਾਡੇ ਦੋਸਤ ਅਤੇ ਪਰਿਵਾਰ ਤੁਹਾਡੇ ਨਾਲ ਸਮਾਂ ਬਿਤਾਉਣ ਵਿਚ ਬਹੁਤ ਡਰ, ਘਬਰਾਹਟ, ਜਾਂ ਸ਼ਰਮ ਮਹਿਸੂਸ ਕਰਨਗੇ। ਲੋਅਰ ਮੇਨਲੈਂਡ ਦੇ ਬਹੁਤ ਸਾਰੇ ਰੈਸਟੋਰੈਂਟ ਬਾਰ ਐਂਡ ਰੈਸਟੋਰੈਂਟ ਵਾਚ ਦੇ ਮੈਂਬਰ ਹਨ। ਇਨ੍ਹਾਂ ਥਾਂਵਾਂ ਵਿੱਚੋਂ ਲੋਕਲ ਪੁਲੀਸ ਦੇ ਸਹਿਯੋਗ ਨਾਲ ਤੁਹਾਨੂੰ ਫੌਰਨ ਕੱਢ ਦਿੱਤਾ ਜਾਵੇਗਾ ਜਾਂ ਅੰਦਰ ਜਾਣ ਤੋਂ ਰੋਕ ਦਿੱਤਾ ਜਾਵੇਗਾ। ਤੁਹਾਨੂੰ ਸੂਬੇ ਅਤੇ ਫੈਡਰਲ ਕਨੂੰਨਾਂ ਹੇਠ ਵੀ ਕੱਢਿਆ ਜਾ ਸਕਦਾ ਹੈ। ਇਹ ਉਦੋਂ ਬਹੁਤ ਹੀ ਸ਼ਰਮਨਾਕ ਬਣ ਸਕਦਾ ਹੈ ਜਦੋਂ ਤੁਸੀਂ ਆਪਣੀ ਦਾਦੀ ਦੇ ਜਨਮ ਦਿਨ ਦੇ ਡਿਨਰ ਲਈ ਆਪਣੇ ਪਰਿਵਾਰ ਦੇ ਮਨਪਸੰਦ ਰੈਸਟੋਰੈਂਟ `ਤੇ ਗਏ ਹੋ ਸਕਦੇ ਹੋ।
ਜ਼ਿਆਦਾ ਜਾਣਨਾ ਚਾਹੁੰਦੇ ਹੋ?
-
ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ
ਗੈਂਗਾਂ ਬਾਰੇ ਸਿੱਖਿਆ ਦੇਣ, ਰੋਕਥਾਮ ਅਤੇ ਜਾਗਰੂਕ ਕਰਨ ਵਾਲਾ ਇਕ ਵੱਡਾ ਉੱਦਮ ਜਿਹੜਾ ਸਪਸ਼ਟ, ਜਜ਼ਬਾਤੀ, ਅਤੇ ਦੇਖਣ ਲਈ ਅਸਰਦਾਰ ਚਿੱਤਰਾਂ ਅਤੇ ਸੁਨੇਹਿਆਂ ਦੀ ਵਰਤੋਂ ਕਰਦਾ ਹੈ।
cfseu.bc.ca -
ਰੈਪ ਪ੍ਰੋਗਰਾਮ
ਸਰੀ ਰੈਪਅਰਾਊਂਡ ਪ੍ਰੋਗਰਾਮ (ਰੈਪ), ਸਰੀ ਸਕੂਲ ਡਿਸਟਰਿਕਟ, ਆਰ ਸੀ ਐੱਮ ਪੀ ਅਤੇ ਸਿਟੀ ਔਫ ਸਰੀ ਦਾ ਇਕ ਸਾਂਝਾ ਪ੍ਰੋਗਰਾਮ ਹੈ।
wraparound