

ਕਿਸੇ ਵੀ ਉਸ ਚੀਜ਼ ਬਾਰੇ ਗੱਲ ਕਰਨ ਲਈ ਮੁਫਤ ਫੋਨ ਕਰੋ ਜਿਹੜੀ ਤੁਹਾਨੂੰ ਤੰਗ ਕਰ ਰਹੀ ਹੈ। ਕਿਡਜ਼ ਹੈਲਪ ਫੋਨ ਗੁਪਤ ਹੈ ਅਤੇ ਇਹ ਲਾਈਨ ਦਿਨ ਦੇ 24 ਘੰਟੇ ਖੁਲ੍ਹੀ ਰਹਿੰਦੀ ਹੈ।
24 ਘੰਟੇ ਖੁਲ੍ਹੀ ਰਹਿਣ ਵਾਲੀ, ਸੂਬੇ ਭਰ ਵਿਚ ਜਵਾਨਾਂ ਦੀ ਮਦਦ ਕਰਨ ਵਾਲੀ ਲਾਈਨ ਜੋ ਹਿੰਸਾ ਜਾਂ ਜੁਰਮ ਨਾਲ ਸਿੱਝਣ ਵਿਚ ਮਦਦ ਕਰਨ ਲਈ ਇਕ-ਤੋਂ-ਇਕ ਨਾਲ ਸਿੱਧੀ ਮਦਦ ਅਤੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਸਰੀ ਵਿਚ, ਫੋਨ ਕਰੋ ਜੇ ਤੁਸੀਂ ਅਪਸੈੱਟ ਜਾਂ ਪਰੇਸ਼ਾਨ ਮਹਿਸੂਸ ਕਰਦੇ ਹੋ ਜਾਂ ਜੇ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ। ਕਰਾਈਸਿਸ ਸੈਂਟਰ ਦਿਨ ਦੇ 24 ਘੰਟੇ ਖੁਲ੍ਹਾ ਰਹਿੰਦਾ ਹੈ।
ਕਿਸੇ ਬੱਚੇ ਨਾਲ ਬੁਰੇ ਵਰਤਾਉ ਦੀ ਘਟਨਾ ਦੀ ਰਿਪੋਰਟ ਕਰਨ ਲਈ ਫੋਨ ਕਰੋ। ਇਹ 24 ਘੰਟੇ ਉਪਲਬਧ ਹੈ।